A Message from the President of Yuba City Sikh Parade – S. Didar Singh Bains
October 22nd, 2007 by Administrator
ਗੁਰਬਾਣੀ ਇਸੁ ਜਗ ਮਹਿ ਚਾਨਣ
(ਸੰਦੇਸ਼)
ਉਹ ਸ਼ੁਭ ਦਿਹਾੜਾ ਜਿਸ ਦਿਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ਼ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜ ਪੈਸੇ ਅਤੇ ਨਾਰੀਅਲ ਭੇਟ ਕਰਕੇ ਗੁਰਤਾ-ਗੱਦੀ ਪ੍ਰਦਾਨ ਕੀਤੀ ਅਤੇ ਸਰਬੱਤ ਸਿੱਖ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜ ਕੇ ਦੇਹਧਾਰੀ ਗੁਰੂ ਦੀ ਪ੍ਰਥਾ ਨੂੰ ਸਦਾ ਲਈ ਖਤਮ ਕਰ ਦਿਤਾ । ਉਸ ਮਹਾਨ ਪਵਿੱਤਰ ਦਿਵਸ ਨੂੰ ਸਮੁੱਚਾ ਸਿੱਖ ਜਗਤ ਗੁਰਪੁਰਬ ਦੇ ਰੂਪ ਵਿੱਚ ਸ਼ਰਧਾ ਸਹਿਤ ਮਨਾਉਂਦਾ ਹੈ ।
ਸ੍ਰੀ ਗੁਰੂ ਗ੍ਰੰਥ ਜੀ ਸਾਰੇ ਵਿਸ਼ਵ ਨੂੰ ਸਾਂਝਾ ਉਪਦੇਸ਼ ਦੇ ਕੇ ਸੱਚ ਦੇ ਮਾਰਗ ਤੇ ਚੱਲਣ ਹਿਤ ਅਗਵਾਈ ਦੇਂਦੇ ਹਨ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵੀਚਾਰ ਮਨੁੱਖੀ ਮਨਾਂ ਵਿੱਚ ਆਪਸੀ ਪ੍ਰੇਮ ਪਿਆਰ ,ਸਤਿਕਾਰ ,ਭਰਾਤਰੀ ਭਾਵ ਅਤੇ ਨਿਸ਼ਕਾਮ ਸੇਵਾ ਜਿਹੇ ਗੁਣ ਬਖਸਿਸ਼ ਕਰਦੀ ਹੈ।
ਆਤਮਿਕ ਰੱਸ ਦੀ ਪ੍ਰਾਪਤੀ ਨਾਲ ਹੀ ਵਿਸ਼ੇ ਵਿਕਾਰਾਂ ਨਾਲ ਤੱਪਦੇ ਹਿਰਦੇ ਸ਼ਾਂਤ ਹੋ ਸਕਦੇ ਹਨ ।ਇਸ ਆਤਮਿਕ ਰਸ ਦੀ ਪ੍ਰਾਪਤੀ ਗੁਰਬਾਣੀ ਵਿਚਾਰ ਦੁਆਰਾ ਹੀ ਮਿਲ ਸਕਦੀ ਹੈ ਫੁਰਮਾਨ ਹੈ:-
ਡਿਠੈ ਮੁਕਤਿ ਨ ਹੋਵਈ ਜਿਚਰ ਸ਼ਬਦ ਨ ਕਰੇ ਵੀਚਾਰ ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਰਾਹੀਂ ਗੁਰਬਾਣੀ ਦੇ ਪਵਿੱਤਰ ਪ੍ਰੇਮ ਭਰੇ, ਸਰਬ ਸਾਂਝੇ ਉਪਦੇਸ਼ ਨਾਲ ਰਾਜ਼ਨੀਤਕ,ਧਾਰਮਿਕ ਅਤੇ ਸਮਾਜਿਕ ਆਗੂਆਂ ਨੂੰ ਸੱਚ,ਹੱਕ ਅਤੇ ਇਨਸਾਫ ਦੇ ਰਾਹੇ ਤੋਰਿਆ ।
ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਲਾਹੀ ਬਾਣੀ ਰਾਹੀਂ ਕਿਰਤੀ,ਕਿਸਾਨਾ,ਹੰਕਾਰੀ ਰਾਜਿਆਂ,ਜੋਗੀਆਂ ਅਤੇ ਸਿਧਾਂ ਨੂੰ ਆਤਮਿਕ ਉਚਾਈਆਂ ਛੋਹਣ ਦਾ ਢੰਗ ਦਸਦੇ ਹਨ ,ਉਥੇ ਚਾਰੇ ਵਰਨਾਂ ਨੂੰ ਸਾਝਾਂ ਉਪਦੇਸ਼ ਦੇ ਕੇ ਆਪਣੇ ਧਰਮ ਅਤੇ ਕਰਮ ਪ੍ਰਤੀ ਵੀ ਸੁਚੇਤ ਕਰਦੇ ਹਨ ।
ਗੁਰਬਾਣੀ ਸੱਚ ਦਾ ਸੋਮਾ,ਬ੍ਰਹਮ ਵੀਚਾਰ ,ਇਕ ਅਕਾਲ ਪੁਰਖ ਦੀ ਸਿਫਤ ਸਲਾਹ ਹੈ ਅਤੇ ਸ਼ਬਦ ਗੁਰੂ ਹੈ। ਫੁਰਮਾਨ ਹੈ :-
ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ।।
ਜੋ ਵੀ ਸ਼ਰਨ ਵਿੱਚ ਆ ਕੇ ਗੁਰਬਾਣੀ ਦੀ ਵੀਚਾਰ ਅਤੇ ਸ਼ਬਦ ਗੁਰੂ ਨਾਲ ਜੁੜਦਾ ਹੈ ,ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਗ੍ਰਹਿਣ ਕਰਦਾ ਹੈ ਸਦੀਵੀ ਸੁੱਖ ਅਤੇ ਮੁਕਤ ਪਦਾਰਥ ਦੀ ਪ੍ਰਾਪਤੀ ਕਰ ਲੈਂਦਾ ਹੈ।ਫੁਰਮਾਨ ਹੈ:-
ਬਿਨ ਗੁਰੁ ਪੂਰੈ ਨਹੀਂ ਉਧਾਰ,ਬਾਬਾ ਨਾਨਕ ਆਖੈ ਇਹੁ ਬੀਚਾਰ ।।
ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ਼ ਜੀ ਨੇ 1708 ਈ: ਨੂੰ ਸ੍ਰੀ ਹਜ਼ੂਰ ਸਾਹਿਬ (ਨੰਦੇੜ)ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸਿਸ਼ ਕਰਕੇ ਸੀਸ ਨਿਵਾ ਕੇ ,ਸਿੱਖਾਂ ਪ੍ਰਤੀ ਹੁਕਮ ਕੀਤਾ:-
ਆਗਿਆ ਭਈ ਅਕਾਲ ਕੀ ਤਬੀ ਚਲਾਇਉ ਪੰਥ ਸਭਿ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ।।
ਸੋ ਆਉ ਅਸੀਂ ਸਾਰੇ ਰਲ ਮਿਲ ਕੇ ਜੁੱਗੋ ਜੁੱਗ ਅੱਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰ ਗੱਦੀ ਗੁਰਪੁਰਬ ਨੂੰ ਪਿਆਰ ,ਸਤਿਕਾਰ ਅਤੇ ਅਦਬ ਸਹਿਤ ਮਨਾ ਕੇ ਅਕਾਲ ਪੁਰਖ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ।ਸਮੂੰਹ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਹੋਵੇ ।
ਗੁਰੂ ਪੰਥ ਦਾ ਦਾਸ ,
ਦੀਦਾਰ ਸਿੰਘ ਬੈਂਸ ,
ਯੂਬਾ ਸਿਟੀ,ਕੈਲੀਫੋਰਨੀਆ ।
Posted in Uncategorized | 3 Comments »
October 23rd, 2007 at 7:53 pm
Dear Sir,
Is there a festival coming up on November 4th? I think I read something about it in Saveur magazine’s November adition. Is it open to the public?
Thank youRobert
November 2nd, 2007 at 6:30 pm
Yes, Robert,
The parade is always welcome to all!
Hope to see you there!
March 15th, 2008 at 3:31 pm
07 was good but this nov 08 can you see to having no mix cd played id like that so would are old people that come every year to Sikh Celebration not only me but others would like to see more better come up with a new idea that we would i think of this year