October 22nd, 2007 by Administrator
ਗੁਰਬਾਣੀ ਇਸੁ ਜਗ ਮਹਿ ਚਾਨਣ
(ਸੰਦੇਸ਼)
ਉਹ ਸ਼ੁਭ ਦਿਹਾੜਾ ਜਿਸ ਦਿਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ਼ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜ ਪੈਸੇ ਅਤੇ ਨਾਰੀਅਲ ਭੇਟ ਕਰਕੇ ਗੁਰਤਾ-ਗੱਦੀ ਪ੍ਰਦਾਨ ਕੀਤੀ ਅਤੇ ਸਰਬੱਤ ਸਿੱਖ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜ ਕੇ ਦੇਹਧਾਰੀ ਗੁਰੂ ਦੀ ਪ੍ਰਥਾ ਨੂੰ ਸਦਾ ਲਈ ਖਤਮ ਕਰ ਦਿਤਾ । ਉਸ ਮਹਾਨ ਪਵਿੱਤਰ ਦਿਵਸ ਨੂੰ ਸਮੁੱਚਾ ਸਿੱਖ ਜਗਤ ਗੁਰਪੁਰਬ ਦੇ ਰੂਪ ਵਿੱਚ ਸ਼ਰਧਾ ਸਹਿਤ ਮਨਾਉਂਦਾ ਹੈ ।
ਸ੍ਰੀ ਗੁਰੂ ਗ੍ਰੰਥ ਜੀ ਸਾਰੇ ਵਿਸ਼ਵ ਨੂੰ ਸਾਂਝਾ ਉਪਦੇਸ਼ ਦੇ ਕੇ ਸੱਚ ਦੇ ਮਾਰਗ ਤੇ ਚੱਲਣ ਹਿਤ ਅਗਵਾਈ ਦੇਂਦੇ ਹਨ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵੀਚਾਰ ਮਨੁੱਖੀ ਮਨਾਂ ਵਿੱਚ ਆਪਸੀ ਪ੍ਰੇਮ ਪਿਆਰ ,ਸਤਿਕਾਰ ,ਭਰਾਤਰੀ ਭਾਵ ਅਤੇ ਨਿਸ਼ਕਾਮ ਸੇਵਾ ਜਿਹੇ ਗੁਣ ਬਖਸਿਸ਼ ਕਰਦੀ ਹੈ।
ਆਤਮਿਕ ਰੱਸ ਦੀ ਪ੍ਰਾਪਤੀ ਨਾਲ ਹੀ ਵਿਸ਼ੇ ਵਿਕਾਰਾਂ ਨਾਲ ਤੱਪਦੇ ਹਿਰਦੇ ਸ਼ਾਂਤ ਹੋ ਸਕਦੇ ਹਨ ।ਇਸ ਆਤਮਿਕ ਰਸ ਦੀ ਪ੍ਰਾਪਤੀ ਗੁਰਬਾਣੀ ਵਿਚਾਰ ਦੁਆਰਾ ਹੀ ਮਿਲ ਸਕਦੀ ਹੈ ਫੁਰਮਾਨ ਹੈ:-
ਡਿਠੈ ਮੁਕਤਿ ਨ ਹੋਵਈ ਜਿਚਰ ਸ਼ਬਦ ਨ ਕਰੇ ਵੀਚਾਰ ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਰਾਹੀਂ ਗੁਰਬਾਣੀ ਦੇ ਪਵਿੱਤਰ ਪ੍ਰੇਮ ਭਰੇ, ਸਰਬ ਸਾਂਝੇ ਉਪਦੇਸ਼ ਨਾਲ ਰਾਜ਼ਨੀਤਕ,ਧਾਰਮਿਕ ਅਤੇ ਸਮਾਜਿਕ ਆਗੂਆਂ ਨੂੰ ਸੱਚ,ਹੱਕ ਅਤੇ ਇਨਸਾਫ ਦੇ ਰਾਹੇ ਤੋਰਿਆ ।
ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਲਾਹੀ ਬਾਣੀ ਰਾਹੀਂ ਕਿਰਤੀ,ਕਿਸਾਨਾ,ਹੰਕਾਰੀ ਰਾਜਿਆਂ,ਜੋਗੀਆਂ ਅਤੇ ਸਿਧਾਂ ਨੂੰ ਆਤਮਿਕ ਉਚਾਈਆਂ ਛੋਹਣ ਦਾ ਢੰਗ ਦਸਦੇ ਹਨ ,ਉਥੇ ਚਾਰੇ ਵਰਨਾਂ ਨੂੰ ਸਾਝਾਂ ਉਪਦੇਸ਼ ਦੇ ਕੇ ਆਪਣੇ ਧਰਮ ਅਤੇ ਕਰਮ ਪ੍ਰਤੀ ਵੀ ਸੁਚੇਤ ਕਰਦੇ ਹਨ ।
ਗੁਰਬਾਣੀ ਸੱਚ ਦਾ ਸੋਮਾ,ਬ੍ਰਹਮ ਵੀਚਾਰ ,ਇਕ ਅਕਾਲ ਪੁਰਖ ਦੀ ਸਿਫਤ ਸਲਾਹ ਹੈ ਅਤੇ ਸ਼ਬਦ ਗੁਰੂ ਹੈ। ਫੁਰਮਾਨ ਹੈ :-
ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ।।
ਜੋ ਵੀ ਸ਼ਰਨ ਵਿੱਚ ਆ ਕੇ ਗੁਰਬਾਣੀ ਦੀ ਵੀਚਾਰ ਅਤੇ ਸ਼ਬਦ ਗੁਰੂ ਨਾਲ ਜੁੜਦਾ ਹੈ ,ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਗ੍ਰਹਿਣ ਕਰਦਾ ਹੈ ਸਦੀਵੀ ਸੁੱਖ ਅਤੇ ਮੁਕਤ ਪਦਾਰਥ ਦੀ ਪ੍ਰਾਪਤੀ ਕਰ ਲੈਂਦਾ ਹੈ।ਫੁਰਮਾਨ ਹੈ:-
ਬਿਨ ਗੁਰੁ ਪੂਰੈ ਨਹੀਂ ਉਧਾਰ,ਬਾਬਾ ਨਾਨਕ ਆਖੈ ਇਹੁ ਬੀਚਾਰ ।।
ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ਼ ਜੀ ਨੇ 1708 ਈ: ਨੂੰ ਸ੍ਰੀ ਹਜ਼ੂਰ ਸਾਹਿਬ (ਨੰਦੇੜ)ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸਿਸ਼ ਕਰਕੇ ਸੀਸ ਨਿਵਾ ਕੇ ,ਸਿੱਖਾਂ ਪ੍ਰਤੀ ਹੁਕਮ ਕੀਤਾ:-
ਆਗਿਆ ਭਈ ਅਕਾਲ ਕੀ ਤਬੀ ਚਲਾਇਉ ਪੰਥ ਸਭਿ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ।।
ਸੋ ਆਉ ਅਸੀਂ ਸਾਰੇ ਰਲ ਮਿਲ ਕੇ ਜੁੱਗੋ ਜੁੱਗ ਅੱਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰ ਗੱਦੀ ਗੁਰਪੁਰਬ ਨੂੰ ਪਿਆਰ ,ਸਤਿਕਾਰ ਅਤੇ ਅਦਬ ਸਹਿਤ ਮਨਾ ਕੇ ਅਕਾਲ ਪੁਰਖ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ।ਸਮੂੰਹ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਹੋਵੇ ।
ਗੁਰੂ ਪੰਥ ਦਾ ਦਾਸ ,

ਦੀਦਾਰ ਸਿੰਘ ਬੈਂਸ ,
ਯੂਬਾ ਸਿਟੀ,ਕੈਲੀਫੋਰਨੀਆ ।
Posted in Uncategorized | 3 Comments »
October 22nd, 2007 by Administrator
ੴਸਤਿਗੁਰ ਪ੍ਰਸਾਦਿ॥
ਸਤਿਕਾਰਤ ਸਾਧਸੰਗਤ ਜੀਓ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਗੁਰੂ ਘਰ ਟਾਇਰਾ ਬਿਊਨਾ ਦੀ ਪ੍ਰਬੰਧਕ ਕਮੇਟੀ ਵਲੋਂ ਆਪ ਜੀ ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਘਰ ਟਾਇਰਾ ਬਿਊਨਾ ਯੁੂਬਾ ਸਿਟੀ ਵਿਖੇ 2 ਨਵੰਬਰ ਤੋਂ 4 ਨਵੰਬਰ 2007 ਤੱਕ ਹਰ ਸਾਲ ਦੀ ਤਰ੍ਹਾਂ ਜੁੱਗੋ ਜੁੱਗ ਅਟੱਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਗੁਰਗੱਦੀ ਦਿਵਸ ਦੀ ਖੁਸ਼ੀ ਵਿੱਚ ਸਰਬੱਤ ਸਾਧ ਸੰਗਤ ਵਲੋਂ 28 ਵਾਂ ਮਹਾਨ ਨਗਰ ਕੀਰਤਨ ਅਯੋਜ਼ਿਤ ਕੀਤਾ ਜਾ ਰਿਹਾ ਹੈ ਜੀ।
ਇਸੇ ਸਬੰਧ ਵਿੱਚ ਚੱਲ ਰਹੇ ਸ਼੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਦੇ ਆਖਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ 2 ਨਵੰਬਰ 2007 ਸ਼ੁੱਕਰਵਾਰ ਸਵੇਰੇ 8.00 ਵੱਜੇ ਹੋਵੇਗੀ ਜੀ ਅਤੇ 4 ਨਵੰਬਰ ਐਤਵਾਰ ਸਵੇਰੇ 8.00 ਵਜੇ ਸਮਾਪਤੀ ਉਪ੍ਰੰਤ ਦੀਵਾਨ ਸਜਣਗੇ ਜਿਸ ਵਿਚ ਪੰਥ ਦੇ ਪ੍ਰਸਿੱਧ ਰਾਗੀ ਜੱਥੇ ਕਥਾ ਵਾਚਕ ਸੰਗਤਾਂ ਨੂੰ ਨਿਹਾਲ ਕਰਨਗੇ ਜੀ।ਇਸੇ ਸਬੰਧ ਵਿੱਚ 20 ਅਤੇ 21 ਅੱਕਤੂਬਰ ਨੂੰ ਸ਼ਾਮ 6-00 ਵੱਜ਼ੇ ਤੱਂ 9-00 ਵੱਜ਼ੇ ਤੱਕ ਢਾਡੀ ਦਰਬਾਰ ਅਤੇ 2 ਨਵੰਬਰ ਸ਼ਾਮ 6-00 ਵੱਜ਼ੇ ਤੋਂ ਬੱਚਿਆਂ ਦਾ ਕੀਰਤਨ ਦਰਬਾਰ ਹੋਵੇਗਾ ਅਤੇ ਹਰ ਸਾਲ ਦੀ ਤਰ੍ਹਾਂ ਆਤਿਸ਼ਬਾਜ਼ੀ ਵੀ ਹੋਵੇਗੀ ਜੀ ।3 ਨਵੰਬਰ ਸ਼ਨੀਵਾਰ 12-00 ਤੋਂ 3-00 ਵੱਜ਼ੇ ਦੁਪਹਿਰ ਸੈਮਨਿਾਰ ਹੋਵੇਗਾ ਜੀ ।20 ਅਤੇ 21 ਅੱਕਤੂਬਰ ਸ਼ਨੀਚਰਵਾਰ ਅਤੇ ਐਤਵਾਰ ਨੂੰ ਸਟਾਲਾਂ ਲਾਉਣ ਵਾਸਤੇ ਪਾਰਕਿੰਗ ਦੀ ਵੰਡ ਕੀਤੀ ਜਾਵੇਗੀ ,ਇਸ ਸਬੰਧ ਵਿੱਚ ਸ: ਤਾਰਾ ਸਿੰਘ ਬਿਹਾਲਾ 530-870-1625 ਅਤੇ ਸ: ਕਰਨੈਲ ਸਿੰਘ ਚੀਮਾਂ 530-682-3901 ਨਾਲ ਸੰਪਰਕ ਕਰਨ ਦੀ ਕਿਰਪਾ ਕਰਨੀ ਜੀ । ।ਸਟਾਲਾਂ ਲਾਉਣ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਚੈੱਕ ਨਹੀਂ ਲਏ ਜਾਣਗੇ।ਸਰਬੱਤ ਸੰਗਤਾਂ ਆਪਣੀਆਂ ਗੱਡੀਆਂ ਨੀਯਤ ਸਥਾਨ ਤੇ ਹੀ ਖੜੀਆਂ ਕਰਨ । ਸਰਬੱਤ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਆਪ ਜੀ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰੀਆਂ ਭਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ।ਲੰਗਰ ਅਤੇ ਦੀਵਾਨ ਦੀ ਸੇਵਾ ਸਰਬੱਤ ਸਾਧ ਸੰਗਤ ਵਲੋਂ ਹੋਵੇਗੀ ਜੀ ।ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ।ਵਧੇਰੇ ਜਾਣਕਾਰੀ ਹਿਤ ਸ: ਦੀਦਾਰ ਸਿੰਘ ਜੀ ਬੈਂਸ ਫੋਨ ਨੰ: (530) 682-3939 ਜਾਂ ਗਿਆਨੀ ਗੁਰਦੇਵ ਸਿੰਘ ਹੱੈਡ ਗ੍ਰੰਥੀ ਗੁਰੂ ਘਰ ਟਾਇਰਾ ਬਿਊਨਾ ਯੁੂਬਾ ਸਿਟੀ ਨਾਲ ਫੋਨ ਨੰ; 530 -673 -9918 ਉਪਰ ਸੰਪਰਕ ਕਰਨ ਦੀ ਕਿਰਪਾਲਤਾ ਕਰਨੀ ਜੀ ।ਆਪ ਜੀ ਦੇ ਧੰਨਵਾਦੀ ਹੋਵਾਂਗੇ ਜੀ।ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ ।ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਿਛਲੀਆਂ ਤਰੁੱਟੀਆਂ ਨੂੰ ਦੂਰ ਕਰਨ ਅਤੇ ਚੰਗੇ ਪ੍ਰਬੰਧ ਹਿਤ ਆਪਨੇ ਅਨਮੁੱਲੇ ਵੀਚਾਰ ਦੇ ਕੇ ਧੰਨਵਾਦੀ ਬਨਾਉਣ ਦੀ ਕਿਰਪਾਲਤਾ ਕਰਨੀ ਜੀ ।
ਗੁਰੁ ਪੰਥ ਦੇ ਸੇਵਾਦਾਰ,
ਦੀਦਾਰ ਸਿੰਘ ਬੈਂਸ ਕੁਲਦੀਪ ਸਿੰਘ ਅਟਵਾਲ ਕਰਨੈਲ ਸਿੰਘ ਚੀਮਾ
(ਪ੍ਰਧਾਨ) (ਜਨਰਲ ਸਕੱਤਰ) (ਖਜ਼ਾਨਚੀ)
530-682-3939 530-682-5971 530-682-3901
ਗਿਆਨੀ ਗੁਰਦੇਵ ਸਿੰਘ
(ਹੈੱਡ ਗ੍ਰੰਥੀ)(530) 673-9918
ਆਪ ਜੀ ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਘਰ ਟਾਇਰਾ ਬਿਊਨਾ ਯੁੂਬਾ ਸਿਟੀ ਵਿਖੇ 2 ਨਵੰਬਰ 2007 ਦਿਨ ਸ਼ੁੱਕਰਵਾਰ ਤੋਂ 4 ਨਵੰਬਰ ਐਤਵਾਰ, ਸ਼੍ਰੀ ਅਖੰਡ ਪਾਠ ਸਾਹਿਬ ,ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀ ਖੁਸ਼ੀ ਵਿੱਚ ਸਰਬੱਤ ਸਾਧ ਸੰਗਤ ਵਲੋਂ ਸੇਵਾ ਕੀਤੀ ਜਾ ਰਹੀ ਹੈ । ਸਰਬੱਤ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਆਪ ਜੀ ਨੇ ਰੋਜ਼ਾਨਾ ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰੀਆਂ ਭਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ।ਲੰਗਰ ਅਤੇ ਦੀਵਾਨ ਦੀ ਸੇਵਾ ਸਰਬੱਤ ਸਾਧਸੰਗਤ ਵਲੋਂ ਹੋਵੇਗੀ ਜੀ ।ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ।
ਵਧੇਰੇ ਜਾਣਕਾਰੀ ਹਿਤ ੇ ਗਿਆਨੀ ਗੁਰਦੇਵ ਸਿੰਘ ਹੈੱਡ ਗ੍ਰੰਥੀ ਗੁਰੂੁ ਘਰ ਟਾਇਰਾ ਬਿਊਨਾ ਰੋਡ ਯੂਬਾ ਸਿਟੀ ਨਾਲ ਫੋਨ ਨੰਬਰ 530-673-9918 ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ।
ਗੁਰੂੁ ਪੰਥ ਦੇ ਦਾਸ ,
ਗਿਆਨੀ ਗੁਰਦੇਵ ਸਿੰਘ
ਅਤੇ ਸਮੂੰਹ ਸੇਵਾਦਾਰ ।
Posted in Uncategorized | 2 Comments »